ਖੇਲੋ ਇੰਡੀਆ ਨੂੰ ਦਿੱਤੀ ਵਧਾਈ
117 ਮੈਡਲਾਂ ਦੇ ਨਾਲ ਮੈਡਲ ਟੈਲੀ ਵਿੱਚ ਹਰਿਆਣਾ ਰਿਹਾ ਦੂਜੇ ਸਥਾਨ ‘ਤੇ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਬਿਹਾਰ ਵਿੱਚ ਹੋਏ ਖੇਲੋ ਇੰਡੀਆ ਯੂਥ ਗੇਮਸ ਵਿੱਚ ਬਿਹਤਰੀਨ ਪ੍ਰਦਰਸ਼ਨ ਕਰ ਮੈਡਲ ਜਿੱਤਣ ਵਾਲੇ ਸੂਬੇ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸਾਲ 2016 ਤੋਂ ਸ਼ੁਰੂ ਖੇਲੋ ਇੰਡੀਆ ਸਕੀਮ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ, ਜਿਸ ਦੇ ਕਾਰਨ ਅੱਜ 2025 ਵਿੱਚ ਅੱਜ ਖੇਲੋ ਇੰਡੀਆ ਯੂਥ ਗੇਮਸ ਦਾ ਸੱਤਵਾਂ ਕਾਮਯਾਬ ੲਡੀਸ਼ਨ ਪੂਰਾ ਹੋਇਆ।
ਸ੍ਰੀ ਗੌਤਮ ਨੇ ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਵੀ ਸੂਬੇ ਵਿੱਚ ਬਿਹਤਰੀਨ ਖੇਡ ਨੀਤੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਖੇਲੋ ਇੰਡੀਆ ਦਾ ਇਹ ਸਫਰ ਯੁਵਾ ਖਿਡਾਰੀਆਂ ਲਈ ਉਰਜਾ ਦਾ ਸੰਚਾਰ ਹੈ। ਇਹੀ ਉਰਜਾ ਉਨ੍ਹਾਂ ਨੂੰ ਭਵਿੱਖ ਵਿੱਚ ਕੌਮਾਂਤਰੀ ਪੱਧਰ ਦੀ ਖੇਡ ਮੁਕਾਬਲਿਆਂ ਲਈ ਪ੍ਰੋਤਸਾਹਿਤ ਕਰੇਗੀ ਅਤੇ ਇੰਨ੍ਹਾਂ ਨੋਜੁਆਨ ਖਿਡਾਰੀਆਂ ਵਿੱਚੋਂ ਦੇਸ਼ ਨੂੰ ਓਲੰਪਿਕ ਦੇ ਚੈਪੀਅਨ ਮਿਲਣਗੇ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਚਾਲੂ ਵਿੱਤ ਸਾਲ ਵਿੱਚ ਮਿਸ਼ਨ ਓਲੰਪਿਕ-2036, ਖੇਡ ਨਰਸਰੀ, ਇੰਫ੍ਰਾਸਟਕਚਰ ਵਿਕਾਸ, ਕੈਸ਼ ਅਵਾਰਡ, ਖਿਡਾਰੀਆਂ ਲਈ ਇੰਸ਼ਿਯੋਰੇਂਸ ਅਤੇ ਹੋਰ ਯੋਜਨਾਵਾਂ ਲਈ ਆਪਣੇ ਬਜਟ ਵਿੱਚ ਲਗਭਗ 40 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਨਾਲ ਭਵਿੱਖ ਵਿੱਚ ਖਿਡਾਰੀਆਂ ਨੂੰ ਸੂਬੇ ਵਿੱਚ ਹੀ ਕੌਮਾਂਤਰੀ ਪੱਧਰ ਦੀ ਹਰ ਸਹੂਲਤ ਉਪਲਬਧ ਕਰਾਈ ਜਾ ਸਕੇ।
ਆਉਣ ਵਾਲੇ ਸਾਲ ਵਿੱਚ ਇੱਕ ਸਰਕਾਰੀ ਕਮੇਟੀ ਨੂੰ ਬਣਾਓ ਆਦਰਸ਼ ਕਮੇਟੀ- ਮੁੱਖ ਸਕੱਤਰ
ਸਾਲ 2025 ਨੂੰ ਕੌਮਾਂਤਰੀ ਸਹਿਕਾਰਤਾ ਸਾਲ ਦੇ ਰੂਪ ਵਿੱਚ ਮਨਾਵੇਗਾ ਹਰਿਆਣਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅਧਿਕਾਰੀਆਂ ਨੂੰ ਸੂਬੇ ਵਿੱਚ ਇੱਕ ਅਜਿਹੀ ਸਰਕਾਰੀ ਕਮੇਟੀ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਨੂੰ ਅਗਲੇ ਸਾਲ ਇੱਕ ਸਾਲ ਵਿੱਚ ਆਦਰਸ਼ ਕਮੇਟੀ ਬਣਾਇਆ ਜਾ ਸਕੇ ਅਤੇ ਜੋ ਆਪਣੀ ਖ਼ਾਸ ਪਛਾਣ ਅਤੇ ਸੇਵਾ ਵੰਡ ਲਈ ਜਾਣੀ ਜਾਵੇ।
ਮੁੱਖ ਸਕੱਤਰ ਅੱਜ ਇੱਥੇ ਰਾਜ ਸਹਿਕਾਰੀ ਵਿਕਾਸ ਕਮੇਟੀ ਦੀ ਚੌਥੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਸ੍ਰੀ ਅਨੁਰਾਗ ਰਸਤੋਗੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਇਹ ਆਦਰਸ਼ ਸਹਿਕਾਰੀ ਕਮੇਟੀ ਅਜਿਹੀ ਹੋਣੀ ਚਾਹੀਦੀ ਹੈ ਜੋ ਨਵਾਚਾਰ, ਪਾਰਦਰਸ਼ਿਤਾ ਅਤੇ ਸੇਵਾ ਵੰਡ ਦਾ ਉਦਾਹਰਣ ਪੇਸ਼ ਕਰਨ, ਜਿਸ ਨਾਲ ਹੋਰ ਸਹਿਕਾਰੀ ਕਮੇਟੀਆਂ ਲਈ ਅਨੁਕਰਣੀ ਮਾਪਦੰਡ ਸਥਾਪਿਤ ਹੋ ਸਕੇ।
ਵਰਣਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਵਿੱਚ ਪੂਰੇ ਸਾਲ ਲਈ ਤੈਅ ਵੱਖ ਵੱਖ ਗਤੀਵਿਧੀਆਂ ਦੇ ਤਾਲਮੇਲ ਅਤੇ ਨਿਗਰਾਨੀ ਲਈ ਕੌਮਾਂਤਰੀ ਸਹਿਕਾਰਤਾ ਸਾਲ ਰਾਜ ਸਿਖਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਆਈਵਾਈਸੀ ਲੋਕਾਂ ਨੂੰ ਸਰਕਾਰੀ ਸੰਚਾਰ, ਸੋਸ਼ਲ ਮੀਡੀਆ ਪਲੇਟਫਾਰਮ ਅਤੇ ਜਨਤਕ ਪ੍ਰਦਰਸ਼ਨਾਂ ਵਿੱਚ ਪ੍ਰਮੁੱਖਤਾ ਨਾਲ ਵਿਖਾਇਆ ਜਾਵੇਗਾ। ਗਤੀਵਿਧੀਆਂ ਵਿੱਚ ਸਫਾਈ ਅਭਿਆਨ, ਸਹਿਕਾਰੀ ਥੀਮ ਵਾਲੇ ਪਾਡਕਾਸਟ ਅਤੇ ਸਾਰੇ ਸਹਿਕਾਰੀ ਵਿਭਾਗਾਂ ਵਿੱਚ ਈ-ਦਫ਼ਤਰ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ।
ਮੀਟਿੰਗ ਵਿੱਚ ਦੱਸਿਆ ਕਿ ਮਹਿਲਾ ਸਸ਼ਕਤੀਕਰਨ, ਯੂਵਾ ਜੁੜਾਓ, ਤਕਨੀਕੀ ਨਵਾਚਾਰ ਅਤੇ ਟਿਕਾਓ ਖੇਤੀਬਾੜੀ ਜਿਹੇ ਵਿਸ਼ਿਆਂ ‘ਤੇ ਕੇਂਦ੍ਰਿਤ ਪ੍ਰੋਗਰਾਮਾਂ ਦੀ ਇੱਕ ਵਿਸਥਾਰ ਲੜੀ ਆਯੋਜਿਤ ਕੀਤੀ ਜਾਵੇਗੀ। ਇਨ੍ਹਾਂ ਵਿੱਚ ਖ਼ਾਸਕਰ ਪ੍ਰੋਗਰਾਮ, ਸਿਖਲਾਈ ਵਿਕਾਸ ਪਹਿਲ, ਕੌਮੀ ਸੇਮਿਨਾਰ ਅਤੇ ਜਾਗਰੂਕਤਾ ਫੈਲਾਉਣ ਅਤੇ ਸਹਿਕਾਰੀ ਲਹਿਰ ਨੂੰ ਮਜਬੂਤ ਕਰਨ ਦੇ ਟੀਚੇ ਨਾਲ ਜਮੀਨੀ ਪੱਧਰ ਦੇ ਅਭਿਆਨ ਸ਼ਾਮਲ ਹੋਣਗੇ। ਇਸ ਸਾਲ ਇੱਕ ਦਰਖ਼ਤ ਮਾਂ ਦੇ ਨਾਂ ਅਭਿਆਨ ਤਹਿਤ ਰੁੱਖ ਲਗਾਉਣ ਅਭਿਆਨ ਵੀ ਸ਼ੁਰੂ ਕੀਤਾ ਜਾਵੇਗਾ।
ਇਨ੍ਹਾਂ ਪ੍ਰੋਗਰਾਮਾਂ ਰਾਹੀਂ ਰਾਜ ਸਰਕਾਰ ਦਾ ਟੀਚੇ ਸਹਿਕਾਰਤਾ ਦੀ ਭਾਵਨਾ ਨੂੰ ਮਜਬੂਤ ਕਰਨਾ, ਰਾਜ ਦੀ ਉਪਲਬਧਿਆਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਸਰਗਰਮੀ ਜਨਤਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਪਹਿਲ ਨਾਲ ਸਹਿਕਾਰਤਾ ਨੂੰ ਸਮਾਵੇਸ਼ੀ ਅਤੇ ਸਤਤ ਵਿਕਾਸ ਦੇ ਮਾਡਲ ਦੇ ਰੂਪ ਵਿੱਚ ਵਾਧਾ ਦਿੱਤਾ ਜਾਵੇਗਾ, ਜਿਸ ਨਾਲ ਹਰਿਆਣਾ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਮਹੱਤਵਪੂਹਰਨ ਯੋਗਦਾਨ ਮਿਲਣ ਦੀ ਆਸ ਹੈ।
ਸਹਿਕਾਰਤਾ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ ਨੇ ਦੱਸਿਆ ਕਿ ਵਿਭਾਗ ਵੱਲੋਂ ਡਿਜਿਟਲ ਬਦਲਾਓ ਮੁਹਿੰਮ ਦੇ ਪਹਿਲੇ ਪੜਾਓ ਵਿੱਚ 710 ਪ੍ਰਾਥਮਿਕ ਖੇੇਤੀਬਾੜੀ ਕਰਜਾ ਕਮੇਟਿਆਂ ਅਤੇ ਪ੍ਰਾਥਮਿਕਤਾ ਸਹਿਕਾਰੀ ਕਰਜਾ ਕਮੇਟਿਆਂ ਦੇ ਕੰਪਊਟਰੀਕਰਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 39 ਪੈਕਸ ਨੂੰ ਸਰਗਰਮ ਈ-ਪੈਕਸ ਦੇ ਰੂਪ ਵਿੱਚ ਨਾਮਜਦ ਕੀਤਾ ਜਾ ਚੁੱਕਾ ਹੈ, ਜੋ ਰਾਜ ਦੇ ਡਿਜਿਟਲ ਸਹਿਕਾਰੀ ਸੁਧਾਰ ਯਤਨਾਂ ਵਿੱਚ ਇੱਕ ਮੀਲ ਦਾ ਪੱਥਰ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਹਕਾਰ-ਏ-ਸਮਰਿੱਧੀ ਦੇ ਵਿਜਨ ਦੇ ਅਨੁਰੂਪ, ਕੇਂਦਰ ਸਰਕਾਰ ਨੇ ਪੈਕਸ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਕੇਂਦਰ ਸੰਚਾਲਿਤ ਕਰਨ ਦੀ ਆਗਿਆ ਦੇਣ ਦਾ ਫੈਸਲਾ ਲਿਆ ਹੈ। ਸੂਬੇ ਵਿੱਚ 793 ਪੈਕਸ ਹਨ, ਜਿਨ੍ਹਾਂ ਵਿੱਚੋਂ 772 ਪੈਕਸ ਕੋਲ ਖਾਦ ਲਾਇਸੈਂਸ ਹਨ ਅਤੇ 747 ਪੈਕਸ ਨੂੰ ਪੀਐਮਕੇਐਸਕੇ ਦੇ ਤੌਰ ‘ਤੇ ਬਦਲਿਆ ਗਿਆ ਹੈ। ਇਸ ਬਦਲਾਓ ਵਿੱਚ ਮਦਦ ਕਰਨ ਲਈ ਖਾਦ ਕੰਪਨਿਆਂ ਨੇ ਇਨ੍ਹਾਂ ਕੇਂਦਰਾਂ ਨੂੰ ਜਰੂਰੀ ਬੁਨਿਆਦੀ ਢਾਂਚਾ ਉਪਲਬਧ ਕਰਵਾਇਆ ਹੈ ਜਿਸ ਵਿੱਚ ਐਲਈਡੀ ਡਿਸਪਲੇ ਯੂਨਿਟ, ਟੇਬਲ, ਕੁਰਸਿਆਂ ਅਤੇ ਬ੍ਰਾਂਡੇਡ ਸਾਇਨਬੋਰਡ ਸ਼ਾਮਲ ਹਨ।
ਮੀਟਿੰਗ ਵਿੱਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਰਜਿਸਟ੍ਰਾਰ, ਸਹਿਕਾਰੀ ਕਮੇਟੀ ਦੇ ਰਜਿਸਟਾਰ ਸ੍ਰੀ ਰਾਜੇਸ਼ ਜੋਗਪਾਲ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਹਰਿਆਣਾ ਵਿੱਚ ਇਸ ਸੀਜ਼ਨ ਵਿੱਚ ਹੁਣ ਤੱਕ 74.95 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ
ਹੁਣ ਤੱਕ 97.40 ਫੀਸਦੀ ਕਣਕ ਦਾ ਹੋਇਆ ਉਠਾਨ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਸੂਬੇ ਵਿੱਚ ਰਬੀ ਮਾਰਕਟਿੰਗ ਸੀਜ਼ਨ 2025-26 ਦੌਰਾਨ 1 ਅਪ੍ਰੈਲ ਤੋਂ 14 ਮਈ ਤੱਕ ਸੂਬੇ ਵਿੱਚ ਖਰੀਦ ਅਦਾਰਿਆਂ ਵੱਲੋਂ ਕੁੱਲ 74.95 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਵਿੱਚੋਂ 72.90 ਲੱਖ ਮੀਟ੍ਰਿਕ ਟਨ ਕੇਂਦਰ ਲਈ ਅਤੇ 2.05 ਲੱਖ ਮੀਟ੍ਰਿਕ ਟਨ ਪਬਲਿਕ ਵੰਡ ਪ੍ਰਣਾਲੀ (ਪੀਡੀਐਸ) ਲਈ ਕਣਕ ਦੀ ਖਰੀਦ ਕੀਤੀ ਗਈ ਹੈ। ਸੂਬੇ ਵਿੱਚ 73.03 ਲੱਖ ਮੀਟ੍ਰਿਕ ਟਨ ਕਣਕ ਦਾ ਉਠਾਨ ਕੀਤਾ ਜਾ ਚੁੱਕਾ ਹੈ ਜੋ ਕਿ ਕੁੱਲ ਉਠਾਨ ਦਾ 97.40 ਫੀਸਦੀ ਹੈ।
ਇਸ ਸੰਦਰਭ ਵਿੱਚ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰ ਬੁਲਾਰੇ ਨੇ ਦਸਿਆ ਕਿ ਸੂਬੇ ਵਿਚ ਚਾਰ ਖਰੀਦ ਅਦਾਰਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਹੈਫੇਡ, ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਖਰੀਦ ਦਾ ਕਾਰਜ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਹੁਣ ਤੱਕ 4,68,636 ਕਿਸਾਨਾਂ ਤੋਂ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ 16462.70 ਕਰੋੜ ਰੁਪਏ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ।
ਸਰਕਾਰੀ ਬੁਲਾਰੇ ਨੇ ਕਿਹਾ ਕਿ ਹਰਿਆਣਾ ਵਿੱਚ ਸਾਲ 2022-23 ਵਿੱਚ ਕੁੱਲ 41.85 ਲੱਖ ਮੀਟ੍ਰਿਕ ਟਨ, ਸਾਲ 2023-24 ਵਿੱਚ 63.17 ਲੱਖ ਮੀਟ੍ਰਿਕ ਟਨ, ਸਾਲ 2024-25 ਵਿੱਚ 71.50 ਲੱਖ ਮੀਟ੍ਰਿਕ ਟਨ ਅਤੇ ਸਾਲ 2025-26 ਵਿੱਚ ਹੁਣ ਤੱਕ 74.95 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜੋ ਕਿ ਪਿਛਲੇ ਚਾਰ ਸਾਲਾਂ ਵਿੱਚ ਸੱਭ ਤੋਂ ਵੱਧ ਹੈ। ਇਸ ਤੋਂ ਇਲਾਵਾ, ਪਿਛਲੇ ਸਾਲ 4,56,606 ਕਿਸਾਨਾਂ ਤੋਂ ਕਣਕ ਦੀ ਖਰੀਦ ਕੀਤੀ ਗਈ ਸੀ, ਇਸ ਵਾਰ 4,68,636 ਕਿਸਾਨਾਂ ਤੋਂ ਕਣਕ ਦੀ ਖਰੀਦ ਕੀਤੀ ਗਈ ਹੈ।
ਉਨ੍ਹਾਂ ਨੇ ਦਸਿਆ ਕਿ ਰਬੀ ਮਾਰਕਟਿੰਗ ਸੀਜ਼ਨ 2025-26 ਦੌਰਾਨ ਹਰਿਆਣਾ ਵਿੱਚ 15 ਤੋਂ 1 ਮਈ ਤੱਕ ਸਰੋਂ ਦੀ ਖਰੀਦ ਦਾ ਕੰਮ ਕੀਤਾ ਅਿਗਾ। ਸੂਬੇ ਦੀ ਦਿੱਤੀ ਖਰੀਦ ਅਦਾਰਿਆਂ ਹੈਫੇਡ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ ਸਰੋਂ ਦੀ ਖਰੀਦ ਦਾ ਕੰਮ ਕੀਤਾ ਅਿਗਾ। 14 ਮਈ ਤੱਕ ਰਾਜ ਵਿੱਚ ਖਰੀਦ ਅਦਾਰਿਆਂ ਵੱਲੋਂ 7.74 ਲੱਖ ਮੀਟ੍ਰਿਕ ਟਨ ਸਰੋਂ ਦਾ ਉਠਾਨ ਕੀਤਾ ਜਾ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਹੁਣ ਤੱਕ 2,59,400 ਕਿਸਾਨਾਂ ਤੋਂ ਸਰੋਂ ਦੀ ਖਰੀਦ ਕੀਤੀ ਗਈ ਅਤੇ 4312.52 ਕਰੋੜ ਰੁਪਏ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ 11.04 ਲੱਖ ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ ਸੀ।
ਨਸ਼ੀਲੇ ਪਦਾਰਥ ਦੀ ਤਸਕਰੀ ਨਾਲ ਨਜਿਠਣ ਲਈ ਹਰਿਆਣਾ ਦਾ ਬਹੁ-ਪੱਖੀ ਦ੍ਰਿਸ਼ਟੀਕੋਣ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਰਾਜ ਨੇ ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੇ ਗਲਤ ਵਰਤੋ ਖਿਲਾਫ ਨਿਰਣਾਇਕ ਲੜਾਈ ਵਿੱਚ ਕਾਨੁੰਨ ਬਦਲਣ, ਪਬਲਿਕ ਸਿਹਤ, ਸਿਖਿਆ ਅਤੇ ਕਮਿਉਨਿਟੀ ਅਗਵਾਈ ਨੂੰ ਏਕੀਕ੍ਰਿਤ ਕਰਦੇ ਹੋਏ ਇੱਕ ਵਿਆਪਕ ਸਰਕਾਰੀ ਰਣਨੀਤੀ ਅਪਣਾਈ ਹੈ। ਉਨ੍ਹਾਂ ਨੇ ਕਿਹਾ ਕਿ, ਸਾਡਾ ਟੀਚਾ ਸਿਰਫ ਜਬਤੀ ਅਤੇ ਗਿਰਫਤਾਰੀ ਨਹੀਂ ਹੈ, ਸਗੋ ਪ੍ਰਣਾਲੀਗਤ ਰੋਕਥਾਮ ਅਤੇ ਲੰਬੇ ਸਮੇਂ ਲਈ ਪੁਨਰਵਾਸ ਹੈ।
ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ ਐਨਸੀਓਆਰਡੀ (ਡਰੱਗ ਕਾਨੂੰਨ ਏਨਫੋਰਸਮੈਂਅ ਲਈ ਕੌਮੀ ਤਾਲਮੇਲ ਤੰਤਰ) ਦੀ 8ਵੀਂ ਸਿਖਰ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ ਡਾ. ਸੁਮਿਤਾ ਮਿਸ਼ਰਾ ਨੇੇ ਦਸਿਆ ਕਿ ਹਰਿਆਣਾ ਸਰਕਾਰ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਦੀ ਅਗਵਾਈ ਵਿੱਚ ਇੱਕ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਡਰੱਗ-ਫਰੀ ਹਰਿਆਣਾ ਸਾਈਕਲੋਥਾਨ 2.0 ਸ਼ੁਰੂ ਕੀਤਾ ਹੈ। ਇਸ ਪ੍ਰਮੁੱਖ ਪ੍ਰੋਗਰਾਮ ਨੂੰ ਮੁੱਖ ਮੰਤਰੀ ਨੇ ਖੁਦ ਸਿਰਸਾ ਵਿੱਚ ਹਰੀ ਝੰਡੀ ਦਿਖਾਈ ਅਤੇ 5 ਅਪ੍ਰੈਲ ਤੋਂ 27 ਅਪ੍ਰੈਲ, 2025 ਦੇ ਵਿੱਚ ਸਾਰੀ ਵਿਧਾਨਸਭਾ ਖੇਤਰਾਂ ਨੂੰ ਕਵਰ ਕੀਤਾ। ਨਸ਼ਾ ਮੁਕਤ ਹਰਿਆਣਾ ਸਾਈਕਲੋਥਾਨ 2.0 ਨਸ਼ੀਲੀ ਦਵਾਈਆਂ ਦੀ ਗਲਤ ਵਰਤੋ ਦੇ ਖਿਲਾਫ ਸਾਮੂਹਿਕ ਸੰਕਲਪ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਕੇ ਉਭਰਿਆ ਹੈ, ਜਿਸ ਵਿੱਚ ਸਰਕਾਰੀ ਅਧਿਕਾਰੀਆਂ, ਸਥਾਨਕ ਨੇਤਾਵਾਂ, ਮਹਿਲਾਵਾਂ, ਨੌਜੁਆਨਾਂ ਅਤੇ ਪਿੰਡ ਕਮਿਊਨਿਟੀਆਂ ਦੀ ਉਤਸਾਹੀ ਭਾਗੀਦਾਰੀ ਦੇਖੀ ਗਈ। ਸਾਰੇ ਜਿਲ੍ਹਿਆਂ ਵਿੱਚ 2,010 ਕਿਲੋਮੀਟਰ ਤੋਂ ਵੱਧ ਦੀ ਪ੍ਰਭਾਵਸ਼ਾਲੀ ਦੂਰੀ ਤੈਅ ਕਰਦੇ ਹੋਏ, ਸਾਈਕਲੋਥਾਨ ਨੂੰ ਭਾਰੀ ਜਨ ਸਮਰਥਨ ਮਿਲਿਆ, ਜਿਸ ਵਿੱਚ 7,23,568 ਲੋਕ ਵੱਖ-ਵੱਖ ਮੁਹਿੰਮ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਏ ਅਤੇ 4,56,004 ਸਾਈਕਲ ਚਾਲਕ ਸਰਗਰਮ ਰੂਪ ਨਾਲ ਅੰਦੋਲਨ ਵਿੱਚ ਸ਼ਾਮਿਲ ਹੋਏ।
ਉਨ੍ਹਾਂ ਨੇ ਦਸਿਆ ਕਿ ਮਾਨਸ ਹੈਲਪਲਾਇਨ (1933) ਨੂੰ ਪੂਰੇ ਸੂਬੇ ਵਿੱਚ ਚਾਲੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਜਿਲ੍ਹਾ ਅਤੇ ਰਾਜ ਦੋਵਾਂ ਪੱਧਰਾਂ ‘ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਐਨਸੀਬੀ ਚੰਡੀਗੜ੍ਹ ਦੇ ਸਹਿਯੋਗ ਨਾਲ ਓਰਿਅਨਟੇਸ਼ਨ ਸੈਸ਼ਨ ਪ੍ਰਬੰਧਿਤ ਕੀਤੇ ਗਏ ਹਨ, ਅਤੇ ਸਾਰੇ ਪ੍ਰਮੁੱਖ ਵਿਭਾਗਾਂ ਨੂੰ ਆਪਣੀ ਆਈਈਸੀ ਸਮੱਗਰੀ ਵਿੱਚ ਹੈਲਪਲਾਇਨ ਨੂੰ ਪ੍ਰੋਤਸਾਹਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਡਾ. ਮਿਸ਼ਰਾ ਨੇ ਦਸਿਆ ਕਿ ਜਨਵਰੀ ਤੋਂ ਅਪ੍ਰੈਲ 2025 ਦੇ ਵਿੱਚ ਹਰਿਆਣਾ ਵਿੱਚ ਐਨਡੀਪੀਐਸ ਐਕਟ ਤਹਿਤ 143 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਪਾਰਕ ਗਿਣਤੀ ਸ਼ਾਮਿਲ ਸੀ। ਕੁੱਲ 332 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ, ਜਿਸ ਵਿੱਚ 145 ਇੰਟਰ-ਸਟੇਟ ਤਸਕਰ ਸ਼ਾਮਿਲ ਸਨ। ਜਬਤ ਕੀਤੀ ਗਈ ਸਮੱਗਰੀ ਵਿੱਚ 1.5 ਕਿਲੋ ਹੀਰੋਇਨ, 40 ਕਿਲੋ ਚਰਸ, 904 ਕਿਲੋ ਗਾਂਜਾ, 50 ਕਿਲੋ ਅਫੀਮ, 5,874 ਕਿਲੋ ਪੋਸਤ, 91,000 ਤੋਂ ਵੱਧ ਗੋਲੀਆਂ, 1,604 ਬੋਤਲਾਂ ਅਤੇ ਲਗਭਗ 48,000 ਕੈਪਸੂਲ ਸ਼ਾਮਿਲ ਹਨ, ਜੋ ਰਾਜ ਵਿੱਚ ਅਵੈਧ ਨਸ਼ੀਲੀ ਦਵਾਈਆਂ ਦੇ ਵਪਾਰ ਦੇ ਵਿਆਪਕ ਪੈਮਾਨੇ ਨੂੰ ਦਰਸ਼ਾਉਂਦਾ ਹੈ।
ਡਾ. ਮਿਸ਼ਰਾ ਨੇ ਦਸਿਆ ਕਿ ਹਰਿਆਣਾ ਸਰਕਾਰ ਨੈ ਅੰਬਾਲਾ, ਹਿਸਾਰ, ਕੈਥਲ, ਕਰਨਾਲ, ਕੁਰੂਕਸ਼ੇਤਰ, ਸਿਰਸਾ, ਫਤਿਹਾਬਾਦ ਅਤੇ ਪਾਣੀਪਤ ਜਿਲ੍ਹਿਆਂ ਵਿੱਚ ਅੱਠ ਵਿਸ਼ੇਸ਼ ਫਾਸਟ ਟ੍ਰੈਕ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੇਂਸ (ਐਨਡੀਪੀਐਸ) ਵਿਸ਼ੇਸ਼ ਅਦਾਲਤਾਂ ਵੀ ਸਥਾਪਿਤ ਕੀਤੀਆਂ ਹਨ। ਹੋਰ ਜਿਲ੍ਹਿਆਂ ਵਿੱਚ ਵੀ ਅਜਿਹੇ ਵਿਸ਼ੇਸ਼ ਕੋਰਟ ਸਥਾਪਿਤ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿੀਹ ਕਿ ੇਇੰਨ੍ਹਾਂ ਕੋਰਟਾਂ ਦੀ ਸਥਾਪਨਾ ਉਕਤ ਐਕਟ ਤਹਿਤ ਅਪਰਾਧਾਂ ਦੀ ਸੁਣਵਾਈ ਵਿੱਚ ਤੇਜੀ ਲਿਆਉਣ, ਸਮੇਂ ‘ਤੇ ਫੈਸਲਾ ਯਕੀਨੀ ਕਰਨ ਅਤੇ ਇੱਕ ਮਜਬੂਤ ਨਿਆਂਇਕ ਸਿਸਟਮ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿਠਣ ਲਈ ਸੂਬੇ ਦੀ ਪ੍ਰਤੀਬੱਧਤਾ ਨੂੰ ਮਜਬੂਤ ਕਰਨ ਲਈ ਕੀਤੀ ਗਈ ਹੈ।
ਇਸ ਤੋਂ ਇਲਾਵਾ, ਨਸ਼ੀਲੇ ਪਦਾਰਥਾਂ ਦੇ ਦੋਸ਼ੀਆਂ ਦੀ ਅਵੈਧ ਰੂਪ ਨਾਲ ਅਰਜਿਤ ਸੰਪਤੀ ਨਾਲ ਜੁੜੇ 143 ਮਾਮਲਿਆਂ ਨੂੰ ਵਿੱਤੀ ਜਾਂਚ ਲਈ ਈਡੀ ਨੂੰ ਭੇਜਿਆ ਗਿਆ ਹੈ। ਤਾਲਮੇਲ ਵਾਲੀ ਖੁਫੀਆ ਜਾਣਕਾਰੀ ਅਤੇ ਸੰਯੁਕਤ ਮੁਹਿੰਮ ਯਕੀਨੀ ਕਰਨ ਲਈ ਰਾਜ ਅਪਰਾਧ ਬ੍ਰਾਂਚ ਵੱਲੋਂ ਪਮੁੱਖ ਜਬਤੀ ਦਾ ਵੇਰਵਾ ਦੇਣ ਵਾਲੀ ਮਹੀਨਾ ਮਾਸਟਰ ਰਿਪੋਰਟ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਨਾਲ ਸਾਂਝਾ ਕੀਤੀ ਜਾਂਦੀ ਹੈ। ਵਧੀਕ ਮੁੱਖ ਸਕੱਤਰ ਡਾ. ਮਿਸ਼ਰਾ ਨੇ ਦਸਿਆ ਕਿ ਹਰਿਆਣਾ ਐਨਸੀਓਆਰਡੀ ਪੋਰਟਲ ਅਤੇ ਨਿਦਾਨ ਪ੍ਰਣਾਲੀ (ਗਿਰਫਤਾਰ ਨਾਰਕੋ ਅਪਰਾਧੀਆਂ ‘ਤੇ ਕੌਮੀ ਏਕੀਕ੍ਰਿਤ ਡੇਟਾਬੇਸ) ਵਰਗੇ ਡਿਜੀਟਲ ਪਲੇਟਫਾਰਮ ਦਾ ਵੀ ਲਾਭ ਚੁੱਕ ਰਿਹਾ ਹੈ।
ਉਨ੍ਹਾਂ ਨੇ ਰਾਜ ਦੇ ਮੋਹਰੀ ਨਸ਼ਾ-ਮੁਕਤ ਪੰਚਾਇਤ/ਬੋਰਡ ਮੁਹਿੰਮ ‘ਤੇ ਜੋਰ ਦਿੱਤਾ, ਜੋ ਖੇਤਰਾਂ ਨੂੰ ਸਿਰਫ ਤਾਂਹੀ ਨਸ਼ਾ ਮੁਕਤ ਪ੍ਰਮਾਣਤ ਕਰਦਾ ਹੈ ਜਦੋਂ ਕੋਈ ਸਰਗਰਮ ਤਸਕਰ ਨਾ ਹੋਵੇ ਅਤੇ ਸਾਰਿਆਂ ਗਿਆਤ ਨਸ਼ੇੜੀ ਇਲਾਜ ਕਰਾ ਰਹੇ ਹੋਣ। ਮਾਰਚ 2025 ਤੱਕ 4,054 ਪੰਚਾਇਤਾਂ (55.32%) ਅਤੇ 859 ਵਾਰਡ (42.31%) ਨਸ਼ਾ ਮੁਕਤ ਸਥਿਤੀ ਪ੍ਰਾਪਤ ਕਰ ਚੁੱਕੇ ਹਨ। ਟ੍ਰੇਨਡ ਪੁਲਿਸ ਟ੍ਰੇਨੀਆਂ ਰਾਹੀਂ 2515 ਪਿੰਡਾਂ ਵਿੱਚ ਸੰਚਾਲਿਤ ਨੌਜੁਆਨਾ ਲਈ ਖੇਡ ਪਹਿਲ , ਅਨੁਸਾਸ਼ਨ, ਫਿਟਨੇਸ ਅਤੇ ਕਾਨੂੰਨ ਏਨਫੋਰਸਮੈਂਟ ਦੇ ਨਾਲ ਸਕਾਰਾਤਮਕ ਸਬੰਧ ਨੂੰ ਪ੍ਰੋਤਸਾਹਨ ਦੇਣ ਲਈ ਨਿਯਮਤ ਖੇਡ ਗਤੀਵਿਧੀਆਂ ਵਿੱਚ 1.96 ਲੱਖ ਤੋਂ ਵੱਧ ਨੌਜੁਆਨਾਂ ਨੂੰ ਸ਼ਾਮਿਲ ਕਰ ਰਹੀ ਹੈ। ਨਸ਼ਾ ਮੁਕ ਤਭਾਰਤ ਮੁਹਿੰਮ ਤਹਿਤ ਸੇਵਾ (ਸੇਵਾ) ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਯਤਨਾਂ ਦੀ ਅਗਵਾਈ ਕਰ ਰਿਹਾ ਹੈ। ਸਿਖਿਆ ਵਿਭਾਗ ਵਿਦਿਆਰਥੀਆਂ ਦੇ ਅਗਵਾਈ ਵਾਲੇ ਪ੍ਰਹਿਰੀ ਕਲੱਬਾਂ ਰਾਹੀਂ ਨਸ਼ਾ ਵਿਰੋਧੀ ਜਾਗਰੁਕਤਾ ਨੂੰ ਪ੍ਰੋਤਸਾਹਨ ਦਿੰਦਾ ਹੈ। ਹਰਿਆਣਾ ਉਦੈ ਪ੍ਰੋਗਰਾਮ ਨੇ ਜਨਵਰੀ ਅਤੇ ਅਪ੍ਰੈਲ 2025 ਦੇ ਵਿੱਚ 2482 ਜਾਗਰੁਕਤਾ ਪ੍ਰੋਗਰਾਮ ਪ੍ਰਬੰਧਿਤ ਕੀਤੇ ਹਨ ਅਤੇ 1637 ਨਸ਼ਾ ਵਿਰੋਧੀ ਸਮਾਚਾਰਾਂ ਦੇ ਪ੍ਰਕਾਸ਼ਨ ਦੀ ਸਹੂਲਤ ਪ੍ਰਦਾਨ ਕੀਤੀ ਹੈ, ਜੋ 16.5 ਲੱਖ ਤੋਂ ਵੱਧ ਲੋਕਾਂ ਤੱਕ ਪਹੁੰਚੇ ਹਨ।
ਡਾ. ਮਿਸ਼ਰਾ ਨੇ ਦਸਿਆ ਕਿ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵਾਇਰਲ ਨਸ਼ਾ ਮੁਕਤ ੧ੀਵਨ ਬਕੇਟ ਚੈਲੈਂਜ ਵਰਗੇ ਅਭਿਨਵ ਸਮਾਜਿਕ ਮੁਹਿੰਮਾਂ ਦੀ ਅਗਵਾਈ ਕਰ ਰਿਹਾ ਹੈ, ਜਿਸ ਨੂੰ ਆਨਲਾਇਨ 50 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ। ਇੱਕ ਹੋਰ ਪ੍ਰਭਾਵਸ਼ਾਲੀ ਪਹਿਲ, ਨਾਮਕ ਲੋਟਾ ਮੁਹਿੰਮ (ਦਿਲ ਬਦਲਾਓ ਮੁਹਿੰਮ) ਛੋਟੇ-ਮੋਟੇ ਡਰੱਗ ਅਪਰਾਧੀਆਂ ਨੂੰ ਸਭਿਆਚਾਰਕ ਰੂਪ ਨਾਲ ਪ੍ਰਤੀਕਾਤਮਕ ਰਸਮ ਵਿੱਚ ਪਬਲਿਕ ਰੂਪ ਨਾਲ ਵਪਾਰ ਨੂੰ ਤਿਆਗਣ ਲਈ ਪ੍ਰੋਤਸਾਹਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਪੁਨਰਵਾਸ, ਸਕਿਲ ਸਿਖਲਾਈ ਅਤੇ ਸਮਾਜ ਵਿੱਚ ਮੁੜ ਏਕੀਕਰਣ ਦੇ ਨਾਲ ਸਹਿਯੋਗ ਦਿੰਦਾ ਹੈ। ਡਾ. ਮਿਸ਼ਰਾ ਨੇ ਅੱਗੇ ਦਸਿਆ ਕਿ ਹਰਿਆਣਾ ਆਪਣੀ ਰਾਜ ਫੋਰੇਂਸਿਕ ਵਿਗਿਆਨ ਲੈਬ ਨੂੰ ਬਿਹਤਰ ਬਣਾ ਰਿਹਾ ਹੈ ਤਾਂ ਜੋ ਸਿੰਥੇਟਿਕ ਦਵਾਈਆਂ ਦਾ ਬਿਹਤਰ ਢੰਗ ਨਾਲ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦਾ ਵਿਸ਼ਲੇਸ਼ਨ ਕੀਤਾ ਜਾ ਸਕੇ ਅਤੇ ੲਨਫੋਰਸਮੈਂਟ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਅਲਰਟ ਜਾਰੀ ਕੀਤਾ ਜਾ ਸਕੇ। ਸਿੰਥੇਟਿਕ ਦਵਾਈਆਂ ਦੀ ਜਬਤੀ ਨੂੰ ਤੁਰੰਤ ਧਿਆਨ ਦੇਣ ਲਈ ਚੋਣ ਕੀਤਾ ਜਾਂਦਾ ਹੈ, ਅਤੇ ਸੰਗਠਿਤ ਡਰੱਗ ਤਸਕਰੀ ਨੈਟਵਰਕ ਨੂੰ ਖਤਮ ਕਰਨ ਲਈ ਰਾਜ ਦੀ ਬਹੁ-ਪੱਧਰੀ ਰਣਨੀਤੀ ਦੇ ਹਿੱਸ ਵਜੋ ਸਰਗਰਮ ਅਲਰਟ ਜਾਰੀ ਕੀਤੇ ਜਾਂਦੇ ਹਨ।
ਹਰਿਆਣਾ ਸਰਕਾਰ ਨੇ ਦੋ ਆਈਏਐਸ ਅਧਿਕਾਰੀਆਂ ਨੂੰ ਸੌਂਪਿਆ ਵੱਧ ਕਾਰਜਭਾਰ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਵਿਜੀਲੈਂਸ ਵਿਭਾਗ, ਨਿਗਰਾਨੀ ਅਤੇ ਤਾਲਮੇਲ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ ਨੂੰ ਨਵੀਨ ਅਤੇ ਨਵੀਕਰਣੀ ਉਰਜਾ ਵਿਭਾਗ ਦੇ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਦਾ ਵੱਧ ਕਾਰਜਭਾਰ ਸੌਂਪਿਆ ਹੈ।
ਇਸ ਤਰ੍ਹਾ, ਜਿਲ੍ਹਾ ਨਗਰ ਕਮਿਸ਼ਨਰ, ਯਮੁਨਾਨਗਰ ਸ੍ਰੀ ਅਖਿਲ ਪਿਲਾਨੀਨੂੰ ਨਗਰ ਨਿਗਮ, ਯਮੁਨਾਨਗਰ ਦੇ ਕਮਿਸ਼ਨਰ ਦਾ ਵੱਧ ਕਾਰਜਭਾਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਕੀਤਾ ਐਲਾਨ: ਪਿੰਡ ਵਿੱਚ ਆਪ੍ਰੇਸ਼ਨ ਸਿੰਦੂਰ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਦੇ ਨਾਂ ਨਾਲ ਬਣਾਇਆ ਜਾਵੇਗਾ ਪਾਰਕ
ਚੰਡੀਗੜ੍ਹ ( ਜਸਟਿਸ ਨਿਊਜ਼ ) ਪਿਛਲੇ ਦਿਨਾਂ ਪਾਕੀਸਤਾਨੀ ਸੇਨਾ ਵੱਲੋਂ ਪੁੰਛ ਬੋਰਡ ‘ਤੇ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋਏ ਜ਼ਿਲ੍ਹਾ ਪਲਵਲ ਦੇ ਸਬ-ਡਿਵੀਜਨ ਹੋਡਲ ਦੇ ਲਾਂਸ ਨਾਇਕ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਨੂੰ ਸ਼ਰਧਾਂਜਲੀ ਦੇਣ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਪਿੰਡ ਨਗਲਾ ਮੋਹੰਮਦਪੁਰ ਪਹੁੰਚੇ। ਉਨ੍ਹਾਂ ਨੇ ਸ਼ਹੀਦ ਦਿਨੇਕਸ਼ ਕੁਮਾਰ ਸ਼ਰਮਾ ਦੇ ਫੋਟੋ ‘ਤੇ ਪੁਸ਼ਪਾਂਜਲੀ ਅਰਪਿਤ ਕਰਦੇ ਹੋਏ ਸ਼ਹੀਦ ਨੂੰ ਨਮਨ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੁੱਖ ਦੇ ਇਸ ਸਮੇਂ ਵਿੱਚ ਸਰਕਾਰ ਅਤੇ ਪੂਰਾ ਖੇਤਰ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜਾ ਹੈ। ਉਨ੍ਹਾਂ ਨੇ ਸ਼ਹੀਦ ਦੇ ਪਰਿਜਨਾਂ ਨੂੰ ਹੋਸਲਾ ਦਿੱਤਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਵੀਰ ਸਪੂਤ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਨੇ ਸੀਮਾ ‘ਤੇ ਪਾਕੀਸਤਾਨ ਵੱਲੋਂ ਹੋਈ ਗੋਲੀਬਾਰੀ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਮਾਤਰਭੂਮੀ ਦੀ ਰੱਖਿਆ ਵਿੱਚ ਆਪਣੇ ਪ੍ਰਾਣ ਦਾ ਸਰਵੋਚ ਬਲਿਦਾਨ ਦਿੱਤਾ, ਜਿਸ ‘ਤੇ ਸਾਰੇ ਭਾਰਤਵਾਸੀਆਂ ਨੂੰ ਮਾਣ ਹੈ। ਵਰਨਣਯੋਗ ਹੈ ਕਿ ਸੁਰਗਵਾਸੀ ਦਿਨੇਸ਼ ਕੁਮਾਰ ਸ਼ਰਮਾ ਪੁੰਛ ਬੋਰਡ ‘ਤੇ ਲਾਂਸ ਨਾਯਕ ਦੇ ਅਹੁਦੇ ‘ਤੇ ਤੈਨਾਤ ਸਨ।
ਪਿੰਡ ਵਿੱਚ ਆਪ੍ਰੇਸ਼ਨ ਸਿੰਦੂਰ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਦੇ ਨਾਂ ਨਾਲ ਬਣਾਇਆ ਜਾਵੇਗਾ ਪਾਰਕ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਨੂੰ ਸਰਕਾਰ ਦੀ ਯੋਜਨਾ ਅਨੁਸਾਰ 4 ਕਰੋੜ ਰੁਪਏ ਦੀ ਆਰਥਕ ਮਦਦ ਤੇ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਦੇ ਪਿਤਾ ਦਿਆਨੰਦ ਨੇ ਪਿੰਡ ਵਿੱਚ ਢਾਈ ਬੀਘਾ ਜਮੀਨ ‘ਤੇ ਪਾਰਕ ਬਨਾਉਣ ਦੀ ਗੱਲ ਕਹੀ, ਜਿਸ ‘ਤੇ ਮੁੱਖ ਮੰਤਰੀ ਨੇ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਦੇ ਨਾਂ ‘ਤੇ ਪਾਰਕ ਬਨਾਉਣਾ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਸੁਰਗਵਾਸੀ ਸ਼ੀਸ਼ਰਾਮ ਪਾਠਕ ਨੂੰ ਦਿੱਤੀ ਸ਼ਰਧਾਂਜਲੀ
ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਦੇ ਸਰਪੰਚ ਕੁਮਾਰ ਯੁੱਗਪੁਰਸ਼ ਦੇ ਨਿਵਾਸ ਸਥਾਨ ‘ਤੇ ਪਹੁੰਚ ਕੇ ਸਰਪੰਚ ਦੇ ਦਾਦਾ ਸੁਰਗਵਾਸੀ ਪੰਡਿਤ ਸ਼ੀਸ਼ਰਾਮ ਪਾਠਕ ਨੂੰ ਸ਼ਰਧਾਜਲੀ ਦਿੰਦੇ ਹੋਏ ਨਮਨ ਕੀਤਾ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹੌਂਸਲਾ ਦਿੱਤਾ।
ਮਹਿਲਾਵਾਂ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕੀਤੀ ਪ੍ਰਾਥਮਿਕ ਪਾਠਸ਼ਾਲਾ ਨੂੰ ਅਪਗੇ੍ਰਡ ਕਰਨ ਦਾ ਐਲਾਨ
ਪਿੰਡ ਤੋਂ ਪਰਤਦੇ ਸਮੇਂ ਰਸਤੇ ਵਿੱਚ ਮਹਿਲਾਵਾਂ ਨੂੰ ਦੇਖ ਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣਾ ਕਾਫਿਲਾ ਰੁਕਵਾਇਆ ਅਤੇ ਪੇਂਡੂ ਮਹਿਲਾਵਾਂ ਦੀ ਮੰਗਾਂ ਨੂੰ ਸੁਣਿਆ। ਮਹਿਲਾਵਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਪਿੰਡ ਦੀ ਪ੍ਰਾਥਮਿਕ ਪਾਠਸ਼ਾਲਾ ਨੂੰ ਅਪਗ੍ਰੇਡ ਕਰਨ ਦੀ ਮੰਗ ਰੱਖੀ। ਮੁੱਖ ਮੰਤਰੀ ਨੇ ਮੌਕੇ ‘ਤੇ ਹੀ ਤੁਰੰਤ ਪਿੰਡ ਦੀ ਪ੍ਰਾਥਮਿਕ ਪਾਠਸ਼ਾਲਾ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ।
ਇਸ ਮੌਕੇ ‘ਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁੱਜਰ, ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਵਿਧਾਇਕ ਸ੍ਰੀ ਹਰੇਂਦਰ ਸਿੰਘ ਸਮੇਤ ਪਿੰਡ ਦੇ ਅਨੇਕ ਮਾਣਯੋਗ ਲੋਕ ਅਤੇ ਅਧਿਕਾਰੀ ਮੌਜੂਦ ਰਹੇ।
ਹਰਿਆਣਾ ਲੋਕ ਸੇਵਾ ਕਮਿਸ਼ਨ ਦੀ ਮੁਲਤਵੀ ਪ੍ਰੀਖਿਆ ਹੁਣ 29 ਮਈ ਨੂੰ
ਮੁੜ ਡਾਉਨਲੋਡ ਕਰਨੇ ਹੋਣਗੇ ਦਾਖਲਾ ਪੱਤਰ
ਚੰਡੀਗੜ੍ਹ ( ਜਸਟਿਸ ਨਿਊਜ਼ )ਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ 11 ਮਈ ਨੂੰ ਪ੍ਰਬੰਧਿਤ ਕੀਤੀ ਜਾਣ ਵਾਲੀ ਜਿਲ੍ਹਾ ਪ੍ਰੀਖਿਆਵਾਂ ਨੂੰ ਮੁਲਤਵੀ ਕੀਤਾ ਗਿਆ ਸੀ, ਉਹ ਹੁਣ 29 ਮਈ ਨੂੰ ਪ੍ਰਬੰਧਿਤ ਕੀਤੀ ਜਾਵੇਗੀ। ਕਮਿਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਾਲਜ ਕੈਡਰ ਦੇ ਸਹਾਇਤ ਪ੍ਰੋਫੈਸਰ ਦੇ ਅਹੁਦਿਆਂ ‘ਤੇ ਰਸਾਇਨ ਵਿਗਿਆਨ (ਇਸ਼ਤਿਹਾਰ ਗਿਣਤੀ 43/2024) ਵਿਸ਼ਾ ਦੀ ਪ੍ਰੀਖਿਆ ਸਵੇਰੇ ਦੇ ਸੈਸ਼ਨ ਵਿੱਚ ਅਤੇ ਭੂਤਿਕੀ (ਇਸ਼ਤਿਹਾਰ ਗਿਣਤੀ 61/2024) ਵਿਸ਼ਾ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿੱਚ 29 ਮਈ ਨੂੰ ਸਪੰਨ ਕਰਾਈ ਜਾਵੇਗੀ।
ਬੁਲਾਰੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਰੇ ਉਮੀਦਵਾਰਾਂ ਨੂੰ ਆਪਣੇ ਦਾਖਲਾ ਪੱਤਰ ਮੁੜ ਡਾਉਨਲੋਡ ਕਰਨ ਹੋਣਗੇ। ਇਸ ਸਬੰਧ ਵਿੱਚ ਵਿਸਤਾਰ ਸੂਚਨਾ ਕਮਿਸ਼ਨ ਵੱਲੋਂ ਜਲਦੀ ਹੀ ਜਾਰੀ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਜਾਣਕਾਰੀ ਲਈ ਕਮਿਸ਼ਨ ਦੀ ਅਥੋਰਾਇਜਡ ਵੈਬਸਾਇਟ ‘ਤੇ ਨਿਯਮਤ ਰੂਪ ਨਾਲ ਵਿਜਿਟ ਕਰਦੇ ਰਹਿਣ।
ਆਸ਼ਿਮਾ ਬਰਾੜ ਨੂੰ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਦਾ ਵਾਧੂ ਚਾਰਜ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਸਰਕਾਰ ਨੇ ਸਹਿਕਾਰਤਾ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਅਤੇ ਹਰਿਆਣਾ ਬਿਜਲੀ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੀ ਪ੍ਰਬੰਧ ਨਿਦੇਸ਼ਕ ਸ੍ਰੀਮਤੀ ਆਸ਼ਿਮਾ ਬਰਾੜ ਨੂੰ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਗਰੁਪ ਡੀ ਦੇ 7 ਹਜ਼ਾਰ 596 ਅਸਾਮਿਆਂ ‘ਤੇ ਜਲਦ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ- ਭੂਪੇਂਦਰ ਚੌਹਾਨ
ਅਨੁਸੂਚਿਤ ਜਾਤੀ ਵਰਗ ਲਈ 1209 ਅਸਾਮਿਆਂ ਰਾਖਵੀਆਂ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਦੇ ਮੈਂਬਰ ਸ੍ਰੀ ਭੂਪੇਂਦਰ ਚੌਹਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਰੁਪ ਡੀ ਦੇ ਕੁਲ੍ਹ 7 ਹਜ਼ਾਰ 596 ਅਸਾਮਿਆਂ ‘ਤੇ ਭਰਤੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ। ਇਨ੍ਹਾਂ ਅਸਾਮੀਆਂ ਵਿੱਚੋਂ ਵਾਂਝੇ ਅਨੁਸੂਚਿਤ ਜਾਤੀ (ਡੀਐਸਸੀ) ਅਤੇ ਅਨੁਸੂਚਿਤ ਜਾਤੀ (ਓਐਸਸੀ) ਵਰਗ ਲਈ ਕੁਲ੍ਹ 1209 ਅਸਾਮਿਆਂ ਰਾਖਵੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 605 ਅਸਾਮਿਆਂ ਵਾਂਝੀਆਂ ਅਨੁਸੂਚਿਤ ਜਾਤੀ ਅਤੇ ਹੋਰ ਅਨੁਸੂਚਿਤ ਜਾਤੀਆਂ ਲਈ 604 ਅਸਾਮਿਆਂ ਤੈਅ ਕੀਤੀ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਭਰਤੀ ਦੀ ਚੌਣ ਪ੍ਰਕਿਰਿਆ ਸਾਂਝਾ ਏਲਿਜਿਬਲਿਟੀ ਟੈਸਟ ਦੇ ਸਕੋਰ ਦੇ ਆਧਾਰ ‘ਤੇ ਕੀਤੀ ਜਾਵੇਗੀ। ਕਮੀਸ਼ਨ ਪੂਰੀ ਪਾਰਦਰਸ਼ਿਤਾ ਅਤੇ ਮੇਰਿਟ ਦੇ ਆਧਾਰ ‘ਤੇ ਭਰਤੀ ਪ੍ਰਕਿਰਿਆ ਨੂੰ ਪੂਰਾ ਕਰੇਗਾ। ਕਮੀਸ਼ਨ ਭਰਤੀ ਪ੍ਰਕਿਰਿਆ ਵਿੱਚ ਨਿਸ਼ਪੱਖਤਾ, ਪਾਰਦਰਸ਼ਿਤਾ ਅਤੇ ਸਮੇਂਬੱਧਤਾ ਬਣਾਏ ਰੱਖਣ ਲਈ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰ ਰਿਹਾ ਹੈ।
ਸ੍ਰੀ ਭੂਪੇਂਦਰ ਚੌਹਾਨ ਨੇ ਇਹ ਵੀ ਦੱਸਿਆ ਕਿ ਕਮੀਸ਼ਨ ਵਲੋਂ ਹਾਲ ਹੀ ਵਿੱਚ ਡੀਐਸਸੀ ਅਤੇ ਓਐਸਸੀ ਉੱਮੀਦਵਾਰਾਂ ਨੂੰ ਆਪਣੇ ਨਵੇਂ ਪ੍ਰਮਾਣ ਪੱਤਰ ਅਪਲੋਡ ਕਰਨ ਦੀ ਸਹੁਲਤ ਪ੍ਰਦਾਨ ਕਰਦੇ ਹੋਏ ਇੱਕ ਵਿਸ਼ੇਸ਼ ਪੋਰਟਲ ਖੋਲਿਆ ਹੈ। ਉਨ੍ਹਾਂ ਨੇ ਉੱਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਵਾਂ ਪ੍ਰਮਾਣ ਪੱਤਰ ਸਮੇਂ ਸਿਰ ਅਪਲੋਡ ਕਰਨ, ਤਾਂ ਜੋ ਕਮੀਸ਼ਨ ਨਤੀਜੇ ਐਲਾਨ ਕਰ ਸਕਣ। ਨਾਲ ਹੀ ਉਨ੍ਹਾਂ ਨੇ ਸਾਰੇ ਉੱਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਕਮੀਸ਼ਨ ਦੀ ਅਧਿਕਾਰਤ ਵੈਬਸਾਇਡ ਨਾਲ ਜੁੜੇ ਰਹਿਣ, ਜਿਸ ਨਾਲ ਭਰਤੀ ਪ੍ਰਕਿਰਿਆ ਅਤੇ ਨਤੀਜੇ ਸਬੰਧਤ ਜਾਣਕਾਰੀ ਸਮੇਂ ਸਿਰ ਪ੍ਰਾਪਤ ਹੁੰਦੀ ਰਵੇ।
Leave a Reply